
My Songs.
Here are the full lyrics of my released songs (Including the whole stanzas which are not recorded in the audio/video due to song length)::
Manmaaniyan Song Lyrics:
ਗੀਤ: ਮਨਮਾਨੀਆਂ
ਸ਼ਿਅਰ:
ਚਾਹੇ ਖ਼ਬਰ ਨਾ ਸੀ ਕੋਈ ਵੀ ਦਿਮਾਗ ਨੂੰ
ਪਰ ਦਿਲ ਤਾਂ ਜਰੂਰ ਉਸਦਾ ਕੋਹਿਆ ਹੋਵੇਗਾ
ਜਦੋਂ ਡਿੱਗਿਆ ਇਹ ਹੰਝੂ ਉਸਦੇ ਨੈਣਾਂ ਵਿਚ ਦੀ
ਸ਼ਾਇਦ ਖੁੱਦਾ ਵੀ ਆਪਣੇ ਇਸ ਕਹਿਰ ਤੇ ਰੋਇਆ ਹੋਵੇਗਾ
ਗੀਤ:
ਤੈਨੂੰ ਪਤਾ ਏ ਕਿ ਤੇਰੇ ਬਿਨਾਂ ਸਾਡਾ ਨਹੀਂ ਗੁਜਾਰਾ
ਸ਼ਾਇਦ ਇਸੇ ਲਈ ਤੂੰ ਕਰਦਾ ਏਂ ਮਨਮਾਨੀਆਂ
ਸਾਡੇ ਦਿਲ ਦੀਆਂ ਬੋਟੀਆਂ ਬਣਾ ਕੇ ਖੇਡਦੈਂ
ਟੰਗੀ ਸੂਲਾਂ ਉੱਤੇ ਰੱਖਦਾ ਏਂ ਦਿਲ ਜਾਨੀਆਂ
ਪਿਆਰ ਏਹਨਾਂ ਵੀ ਕਿਸੇ ਨੂੰ ਨਹੀਓ ਕਰੀਦਾ ਹੁੰਦਾ
ਐਵੇਂ ਝੱਲਿਆ ਦਿਲਾਂ ਨਹੀਂ ਏਹਨਾਂ ਮਰੀ ਦਾ ਹੁੰਦਾ
ਸਾਡੇ ਹੱਥੋਂ ਸਦਾ ਹੁੰਦੀਆਂ ਨੇ ਨਾਦਾਨੀਆਂ
ਸ਼ਾਇਦ ਇਸੇ ਲਈ ਤੂੰ ਕਰਦਾ ਏਂ ਮਨਮਾਨੀਆਂ
ਕਿੰਨੀ ਦੇਰ ਤੂੰ ਇਹ ਕਹਿਰ ਕਮਾਉਣਾ ਰੱਬਾ ਉਏਂ
ਸਾਡਾ ਦਿਲ ਤੈਨੂੰ ਕੈਸਾ ਇਹ ਖਿਡਾਉਣਾ ਲੱਭਾ ਉਏਂ
ਸਾਡੀ ਜ਼ਿੰਦ ਤੂੰ ਮੁਕਾਉਣੀ ਲਈ ਏ ਜਿੰਦਜਾਨੀਆਂ
ਸ਼ਾਇਦ ਇਸੇ ਲਈ ਤੂੰ ਕਰਦਾ ਏਂ ਮਨਮਾਨੀਆਂ
ਪੈਰ ਪੈਰ ਉੱਤੇ ਕਿਵੇਂ ਅਜਮਾਉਨਾਂ ਰਹਿਨਾਂ ਏਂ
ਕਿੰਨੇ ਨਫੇ-ਨੁਕਸਨ ਵੀ ਗਿਣਾਉਨਾਂ ਰਹਿਨਾਂ ਏਂ
ਹੱਥ ਜੋੜ ਅਸੀਂ ਮੰਨਦੇਆਂ ਸਭ ਹਾਨੀਆਂ
ਸ਼ਾਇਦ ਇਸੇ ਲਈ ਤੂੰ ਕਰਦਾ ਏਂ ਮਨਮਾਨੀਆਂ
ਕੁੱਝ ਆਪਣੀ ਹੀ ਬੇ-ਪ੍ਰਵਾਹੀ ਮਾਰਦੀ
ਦੂਜੀ ਸੱਜਣਾਂ ਇਹ ਤੇਰੀ ਬੇਰੁਖੀ ਏ ਖਾਰਦੀ
ਤੈਂਨੂੰ ਪਤਾ ਕੀ ਏ ਸਾਡੀਆਂ ਇਹ ਪਰੇਸ਼ਾਨੀਆਂ
ਸ਼ਾਇਦ ਇਸੇ ਲਈ ਤੂੰ ਕਰਦਾ ਏਂ ਮਨਮਾਨੀਆਂ
ਹੰਝੂ ਕਲਮਾਂ ਦੀ ਨੋਕ ਨੂੰ ਪਿਆਈ ਜਾਨੇਆਂ
ਐਵੈਂ ਕਾਗਜਾਂ `ਚ ਜ਼ਿੰਦਗੀ ਗਵਾਈ ਜਾਨੇ ਆਂ
‘ਦੇਵ’ ਤੇਰੀਆ ਹੀ ਸਾਰੀਆਂ ਇਹ ਮੇਹਰਬਾਨੀਆਂ
ਸ਼ਾਇਦ ਇਸੇ ਲਈ ਤੂੰ ਕਰਦਾ ਏਂ ਮਨਮਾਨੀਆਂ
:ਦੇਵ ਸੰਘਾ (Lyricist: Dev Sangha)
--------------------------------------------------------------------------------------------------------------------------------------------------------------------------
Dil Tere Naa Song Lyrics:
ਗੀਤ: ਦਿਲ ਤੇਰੇ ਨਾਂ
ਦਿਲ ਤੇਰੇ ਨਾਂ ਕਰ ਦਿੱਤਾ ਮੈਂ ਤਾਂ
ਮੇਰਾ ਤੂੰ ਹੁਣ ਪਰਛਾਵਾਂ
ਮੈਂ ਤੈਨੂੰ ਛੱਡ ਕੇ ਵੇ ਕਿੱਧਰੇ ਜਾਵਾਂ
ਲਗਦਾ ਨਾ ਜੀ ਮੇਰਾ ਤੇਰੇ ਤੋਂ ਬਿਨਾਂ
ਹੈ ਵੀ ਦੱਸ ਕੀ ਮੇਰਾ ਤੇਰੇ ਤੋਂ ਬਿਨਾਂ?
ਦੁਨੀਆਂ ਤੇ ਸਭ ਕੁਝ ਮੇਰਾ ਤੂੰਹੀਓ ਹੁਣ ਯਾਰਾ ਵੇ
ਧੜਕਣ ਦੇ ਨਾਲੋਂ ਵੀ ਤੂੰ ਦਿਲ ਨੂੰ ਹੁਣ ਪਿਆਰ ਵੇ
ਨੇੜੇ ਜਦ ਹੋ ਕੇ ਤੇਰੇ ਦਿਲ ਮੇਰਾ ਬਹਿੰਦਾ ਏ
ਰੱਬ ਜਾਣੇ ਕਿਹੜੀ ਦੁਨੀਆਂ ਦੇ ਵਿੱਚ ਇਹ ਰਹਿੰਦਾ ਏ ਦੁਨੀਆਂ ਤੋਂ ਦੂਰ ਤੇਰੇ ਖਾਬਾਂ ਵਿੱਚ ਚੂਰ ਕਿਤੇ
ਹੋ ਗਏ ਆਂ ਸੱਜਣਾ ਹੁਣ ਤੇ ਖੁਦ ਤੋਂ ਵੀ ਦੂਰ ਕਿਤੇ
ਪੁਛਿਆਂ ਕੀ ਦੱਸਾ ਕਿ ਹਿਸਾਬ ਹੀ ਨਹੀਂ
ਤੇਰੇ ਬਿਨ ਜਿੰਦਗੀ ਦਾ ਕੋਈ ਖਾਬ ਹੀ ਨਹੀਂ
ਹੁੰਦਾ ਹੁਣ ਤੇਰੇ ਬਿਨ ਨਾ ਮੇਰਾ ਗੁਜਾਰਾ ਵੇ
‘ਦੇਵ’ ਦਿਆਂ ਸਾਹਾਂ ਉੱਤੇ ਹੱਕ ਤੇਰਾ ਯਾਰਾ ਵੇ
ਦਿਲ ਤੇਰੇ ਨਾਂ ਕਰ ਦਿੱਤਾ ਮੈਂ ਤਾਂ
ਮੇਰਾ ਤੂੰ ਹੁਣ ਪਰਛਾਵਾਂ
ਮੈਂ ਤੈਨੂੰ ਛੱਡ ਕੇ ਵੇ ਕਿੱਧਰੇ ਜਾਵਾਂ
:ਦੇਵ ਸੰਘਾ (Lyricist: Dev Sangha)
———————----------------------------------------------------------------------------------------------------------------------------------------------------------
Jatt Te Drivery Song Lyrics:
ਗੀਤ: ਜੱਟ ਤੇ ਡਰਾਇਵਰੀ
ਖੇਤੀ ਰਹਿਗੀ ਬਸ ਵੱਡੇ ਜਿੰਮੀਦਾਰਾਂ ਦੀ
ਦੋਹਾਂ ਕਿਲਿਆਂ `ਚ ਕਾਹਦੀ ਟੌਰ ਯਾਰਾਂ ਦੀ
ਆੜਤੀ ਉਦੇੜ ਲੈਂਦੇ ਚਮ ਜੱਟਾਂ ਦੇ
ਹੋਰ ਜਦੋਂ ਕਿਤੇ ਕੋਈ ਹੀਲਾ ਨਾ ਰਹੇ
ਉਦੋਂ ਆਉਂਦੀਆ ਡਰਾਇਵਰੀ ਹੀ ਕੰਮ ਜੱਟਾਂ ਦੇ
ਫੇਰ ਆਉਂਦੀਆ ਡਰਾਇਵਰੀ ਹੀ ਕੰਮ ਜੱਟਾਂ ਦੇ
ਮੈਂ ਕਿਹਾ ਆਉਂਦੀਆ ਡਰਾਇਵਰੀ ਹੀ ਕੰਮ ਜੱਟਾਂ ਦੇ
ਸਿੱਖ ਕੇ ਕੋਈ ਜਾਈਂਂਂ ਤੂੰ ਸਕਿੱਲ(skill) ਮੁੰਡਿਆ
ਤੂੰ ਵੀ ਜੇ ਬਣਾਈ ਬੈਠਾਂ ਦਿਲ ਮੁੰਡਿਆਂ
ਪੇਸ਼ ਪਏ ਕਨੇਡਾਂ ਵਾਲੇ ਜਮ ਜੱਟਾਂ ਦੇ
ਹੋਰ ਜਦੋਂ ਕਿਤੇ ਕੋਈ ਹੀਲਾ ਨਾ ਰਹੇ
ਉਦੋਂ ਆਉਂਦੀਆ ਡਰਾਇਵਰੀ ਹੀ ਕੰਮ ਜੱਟਾਂ ਦੇ
ਰਾਤਾਂ ਤੇ ਉਜਾੜਾਂ ਦਾ ਨਾ ਡਰ ਮਿੱਤਰਾ
ਤੁਰੇ ਰਹਿੰਦੇ ਗੱਡੀਆਂ `ਚ ਘਰ ਮਿੱਤਰਾ
ਚੱਲਦੇ ਟਰਾਲੇ ਟਨਾ-ਟਨ ਜੱਟਾਂ ਦੇ
ਹੋਰ ਜਦੋਂ ਕਿਤੇ ਕੋਈ ਹੀਲਾ ਨਾ ਰਹੇ
ਉਦੋਂ ਆਉਂਦੀਆ ਡਰਾਇਵਰੀ ਹੀ ਕੰਮ ਜੱਟਾਂ ਦੇ
ਦੇਸ਼ਾਂ ਤੇ ਵਿਦੇਸ਼ਾਂ ਵਿੱਚ ਧੁੰਮਾਂ ਚਾੜੀਆਂ
ਮਿਹਨਤੀ, ਦਲੇਰ ਕੌਮ ਮੱਲਾਂ ਮਾਰੀਆਂ
ਦੁਨੀਆਂ ਹੈਰਾਨ ਦੇਖ ਦਮ ਜੱਟਾਂ ਦੇ
ਹੋਰ ਜਦੋਂ ਕਿਤੇ ਕੋਈ ਹੀਲਾ ਨਾ ਰਹੇ
ਉਦੋਂ ਆਉਂਦੀਆ ਡਰਾਇਵਰੀ ਹੀ ਕੰਮ ਜੱਟਾਂ ਦੇ
ਵੱਖਰੀ ਪੰਜਾਬੀਆਂ ਦੀ ਸ਼ਾਨ ਸਾਡੀ ਏ
ਖੂਨ `ਚ ਡਰਾਇਵਰੀ ਤੇ ਜਾਨ ਸਾਡੀ ਏ
‘ਸੰਘਿਆ’ ਨਾ ਸਾਥੋਂ ਬੈਠ ਹੋਣਾ ਹੱਟਾਂ ਤੇ
ਹੋਰ ਜਦੋਂ ਕਿਤੇ ਕੋਈ ਹੀਲਾ ਨਾ ਰਹੇ
ਉਦੋਂ ਆਉਂਦੀਆ ਡਰਾਇਵਰੀ ਹੀ ਕੰਮ ਜੱਟਾਂ ਦੇ
:ਦੇਵ ਸੰਘਾ (Lyricist: Dev Sangha)








